Farm Buildings
The City of Delta is exploring new options to help guide the approval of non-residential farm buildings on agricultural land. This would build on the existing City building permit process and align with the Agricultural Land Commission (ALC) Act, which sets out permitted uses for these structures.
Our goal is to ensure that our approach remains clear, consistent, and responsive to the evolving needs of farmers, while continuing to protect farmland for future generations.
If you farm in Delta or own farmland, we invite you to take a few minutes to complete a short anonymous survey (5-10 minutes). Your feedback will help us understand what matters most to the farming community as we consider possible updates. The survey will remain open until June 9, 2025, and no registration is required—just follow the QR code below to get started.
Once the survey closes, we’ll use the results to prepare a set of recommendations for further consideration. If you’re interested in following this work and/or participating in a follow-up workshop, you’ll have the option to provide your name and contact information at the end of the survey. This information will only be used to invite you to that session.
If you have any questions, please contact Celeste Barlow at cbarlow@delta.ca or 604-946-3399.
Thank you for your time and continued contributions to farming in Delta.
ਡੈਲਟਾ ਸ਼ਹਿਰ ਖੇਤੀਬਾੜੀ ਵਾਲੀ ਜ਼ਮੀਨ 'ਤੇ ਗੈਰ-ਰਿਹਾਇਸ਼ੀ ਫਾਰਮ ਬਿਲਡਿੰਗਾਂ ਦੀ ਮਨਜ਼ੂਰੀ ਲਈ ਸੇਧਾਂ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰ ਰਿਹਾ ਹੈ। ਇਹ ਸਿਟੀ ਬਿਲਡਿੰਗ ਪਰਮਿਟ ਦੇ ਮੌਜੂਦਾ ਅਮਲਾਂ 'ਤੇ ਅਧਾਰਿਤ ਹੋਣਗੇ ਅਤੇ ਐਗਰੀਕਲਚਰਲ ਲੈਂਡ ਕਮਿਸ਼ਨ (ਏ ਐੱਲ ਸੀ) ਐਕਟ ਦੇ ਅਨੁਸਾਰ ਹੋਣਗੇ, ਜਿਹੜਾ ਇਹ ਨਿਰਧਾਰਿਤ ਕਰਦਾ ਹੈ ਕਿ ਇਨ੍ਹਾਂ ਬਿਲਡਿੰਗਾਂ ਦੀ ਵਰਤੋਂ ਦੀ ਆਗਿਆ ਕਿਸ ਲਈ ਹੋ ਸਕਦੀ ਹੈ।
ਸਾਡਾ ਟੀਚਾ ਇਹ ਪੱਕਾ ਕਰਨਾ ਹੈ ਕਿ ਸਾਡਾ ਢੰਗ ਕਿਸਾਨਾਂ ਦੀਆਂ ਬਦਲ ਰਹੀਆਂ ਜ਼ਰੂਰਤਾਂ ਪ੍ਰਤੀ ਸਪਸ਼ਟ, ਇਕਸਾਰ ਅਤੇ ਜਵਾਬਦੇਹ ਰਹੇ, ਨਾਲ ਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਖੇਤੀ ਵਾਲੀ ਜ਼ਮੀਨ ਦੀ ਸੁਰੱਖਿਆ ਕਰਨੀ ਜਾਰੀ ਰਹੇ।
ਜੇਕਰ ਤੁਸੀਂ ਡੈਲਟਾ ਵਿੱਚ ਖੇਤੀ ਕਰਦੇ ਹੋ ਜਾਂ ਤੁਹਾਡੇ ਕੋਲ ਖੇਤ ਵਾਲੀ ਜ਼ਮੀਨ ਹੈ, ਤਾਂ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਗੁਪਤ ਸਰਵੇਖਣ (5-10 ਮਿੰਟ) ਪੂਰਾ ਕਰਨ ਲਈ ਕੁਝ ਮਿੰਟ ਕੱਢਣ ਲਈ ਸੱਦਾ ਦਿੰਦੇ ਹਾਂ। ਤੁਹਾਡੀ ਫੀਡ ਬੈਕ ਸਾਨੂੰ ਖੇਤੀਬਾੜੀ ਕਮਿਊਨਿਟੀ ਲਈ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ਨੂੰ ਸਮਝਣ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਸੰਭਾਵੀ ਅੱਪਡੇਟਾਂ ਕਰਨ ਬਾਰੇ ਵਿਚਾਰ ਕਰ ਰਹੇ ਹਾਂ। ਸਰਵੇਖਣ 31 ਮਈ, 2025 ਤੱਕ ਖੁੱਲ੍ਹਾ ਰਹੇਗਾ, ਅਤੇ ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ - ਸ਼ੁਰੂ ਕਰਨ ਲਈ ਹੇਠਾਂ ਦਿੱਤੇ ਕਿਊ ਆਰ ਕੋਡ ਨੂੰ ਸਕੈਨ ਕਰੋ।
ਸਰਵੇਖਣ ਬੰਦ ਹੋਣ ਤੋਂ ਬਾਅਦ, ਅਸੀਂ ਨਤੀਜਿਆਂ ਨੂੰ ਅੱਗੇ ਹੋਰ ਵਿਚਾਰ ਕਰਨ ਲਈ ਸਿਫਾਰਸ਼ਾਂ ਤਿਆਰ ਕਰਨ ਲਈ ਵਰਤਾਂਗੇ। ਜੇਕਰ ਤੁਸੀਂ ਇਸ ਕੰਮ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਅਤੇ/ਜਾਂ ਫਾਲੋ-ਅੱਪ ਵਰਕਸ਼ਾਪ ਵਿੱਚ ਹਿੱਸਾ ਲੈਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਹਾਡੇ ਕੋਲ ਸਰਵੇਖਣ ਦੇ ਅੰਤ ਵਿੱਚ ਆਪਣਾ ਨਾਮ ਅਤੇ ਸੰਪਰਕ ਜਾਣਕਾਰੀ ਦੇਣ ਦੀ ਚੋਣ ਹੋਵੇਗੀ। ਇਹ ਜਾਣਕਾਰੀ ਸਿਰਫ਼ ਤੁਹਾਨੂੰ ਉਸ ਸੈਸ਼ਨ ਵਿੱਚ ਸੱਦਾ ਦੇਣ ਲਈ ਵਰਤੀ ਜਾਵੇਗੀ।
ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸੇਲੇਸਟੇ ਬਾਰਲੋ ਨਾਲ cbarlow@delta.ca 'ਤੇ ਜਾਂ 604-946-3399 'ਤੇ ਸੰਪਰਕ ਕਰੋ।
ਆਪਣਾ ਸਮਾਂ ਦੇਣ ਅਤੇ ਡੈਲਟਾ ਵਿੱਚ ਖੇਤੀਬਾੜੀ ਵਿੱਚ ਨਿਰੰਤਰ ਯੋਗਦਾਨ ਪਾਉਣ ਲਈ ਤੁਹਾਡਾ ਧੰਨਵਾਦ।