ਖੇਤੀਬਾੜੀ ਵਾਲੀ ਜ਼ਮੀਨ 'ਤੇ ਫਾਰਮ ਬਿਲਡਿੰਗਾਂ
ਡੈਲਟਾ, ਸ਼ਹਿਰੀ ਬਿਲਡਿੰਗ ਪਰਮਿਟ ਦੇ ਮੌਜੂਦਾ ਤਰੀਕਿਆਂ ਅਤੇ ਸੂਬਾਈ ਨਿਯਮਾਂ ਦੇ ਨਾਲ-ਨਾਲ, ਖੇਤੀਬਾੜੀ ਵਾਲੀ ਜ਼ਮੀਨ 'ਤੇ ਫਾਰਮ ਬਿਲਡਿੰਗਾਂ* ਦੀ ਮਨਜ਼ੂਰੀ ਨੂੰ ਸੇਧਾਂ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰ ਰਿਹਾ ਹੈ।
ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹਾਂ ਕਿ ਸਾਡਾ ਢੰਗ ਹਰ ਕਿਸੇ ਲਈ ਤਾਜ਼ਾ, ਸਪਸ਼ਟ ਅਤੇ ਇਕਸਾਰ ਰਹੇ। ਸਾਡੇ ਢੰਗਾਂ ਨੂੰ ਅੱਪਡੇਟ ਕਰਨ ਨਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਖੇਤੀ ਵਾਲੀ ਜ਼ਮੀਨ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਬਦਲਦੀਆਂ ਜ਼ਰੂਰਤਾਂ ਅਨੁਸਾਰ ਮਦਦ ਮਿਲੇਗੀ।
ਜੇਕਰ ਤੁਸੀਂ ਡੈਲਟਾ ਵਿੱਚ ਖੇਤੀ ਕਰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਆਪਣੇ ਵਿਚਾਰ ਦੱਸਣ ਲਈ ਇਹ ਛੋਟਾ ਫਾਰਮ ਭਰੋ। ਫਾਰਮ ਭਰਨ ਵਿੱਚ ਲਗਭਗ 5-10 ਮਿੰਟ ਲੱਗਣਗੇ। ਅਸੀਂ ਜੂਨ 9, 2025 ਤੱਕ ਫੀਡਬੈਕ ਲਵਾਂਗੇ।
*ਫਾਰਮ ਬਿਲਡਿੰਗਾਂ ਵਿੱਚ ਖੇਤੀਬਾੜੀ ਵਾਲੀ ਜ਼ਮੀਨ 'ਤੇ ਐਗਰੀਕਲਚਰਲ ਲੈਂਡ ਕਮਿਸ਼ਨ (ਏ ਐੱਲ ਸੀ) ਐਕਟ ਅਧੀਨ ਆਗਿਆ ਦਿੱਤੇ ਜਾਣ ਵਾਲੇ ਸਾਰੇ ਗੈਰ-ਰਿਹਾਇਸ਼ੀ ਢਾਂਚੇ ਸ਼ਾਮਲ ਹਨ।