Survey #2 - Punjabi
ਹੁਣ ਜਦ ਡੈਲਟਾ ਸਿਟੀ ਆਪਣੀ ਕਮਿਊਨਿਟੀ ਐਨਰਜੀ ਐਂਡ ਇਮਿਸ਼ਨਜ਼ ਪਲੈਨ (ਸੀ ਈ ਈ ਪੀ) ਬਣਾ ਰਹੀ ਹੈ, ਅਸੀਂ ਇਹ ਗੱਲ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਅਸੀਂ ਇਸ ਵਿੱਚ ਸ਼ਾਮਲ ਕਰੀਏ ਉਹ ਕਮਿਊਨਿਟੀ ਦੀਆਂ ਮੁੱਖ ਤਰਜੀਹਾਂ ਹੋਣ।
ਜਦੋਂ ਸੀ ਈ ਈ ਪੀ ਡੈਲਟਾ ਦੀਆਂ ਪ੍ਰਾਪਤੀਆਂ ਅਤੇ ਵਾਤਾਵਰਨ ਲਈ ਕੀਤੀਆਂ ਸਰਗਰਮੀਆਂ ਨੂੰ ਅਧਾਰ ਬਣਾ ਕੇ ਕੰਮ ਕਰ ਰਹੀ ਹੈ ਤਾਂ ਇਹ ਗਰੀਨਹਾਊਸ ਗੈਸ (ਜੀ ਐਚ ਜੀ) ਦੇ ਇਮਿਸ਼ਨਜ਼ ਨੂੰ ਘਟਾਉਣ ਲਈ, ਜੋ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਅਤੇ ਵਾਤਾਵਰਨ ਦੀ ਤਬਦੀਲੀ ਵਿੱਚ ਵਾਧਾ ਕਰਦੀ ਹੈ, ਵੱਲ ਅੱਗੇ ਵਧਣ ਲਈ ਸਾਡਾ ਰਾਹ ਦਸੇਰਾ ਬਣੇਗੀ । ਸਾਡੇ ਲਈ ਇਹ ਗੱਲ ਮਹੱਤਵ ਵਾਲੀ ਹੈ ਕਿ ਇਹ ਪਲੈਨ ਸਾਡੇ ਸ਼ਹਿਰ ਲਈ ਅਸਰ ਵਾਲੀ ਤੇ ਸਾਰਥਿਕ ਹੋਵੇ; ਆਪਣਾ ਪੱਖ ਦੱਸਣ ਲਈ ਦਿੱਤੇ ਸਮੇਂ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।
ਸੀ ਈ ਈ ਪੀ ਦੇ ਵਿਕਾਸ ਦੇ ਅਮਲ ਵਿਚ ਦੋ ਸਰਵੇਆਂ ਵਿੱਚੋਂ ਇਹ ਦੂਜਾ ਸਰਵੇ ਹੈ। ਪਹਿਲੇ ਸਰਵੇ ਤੋਂ ਸਾਨੂੰ ਵਸਨੀਕਾਂ ਦੀਆਂ ਵਾਤਾਵਰਨ ਦੀ ਤਬਦੀਲੀ ਨਾਲ ਸਬੰਧਤ ਜ਼ਰੂਰਤਾਂ ਨੂੰ ਸਮਝਣ ਵਿੱਚ ਸਹਾਇਤਾ ਮਿਲ਼ੀ ਹੈ। ਦੂਜਾ ਸਰਵੇ ਪਹਿਲੇ ਨਤੀਜਿਆਂ ’ਤੇ ਹੋਰ ਉਸਾਰੀ ਕਰੇਗਾ ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਵਸਨੀਕਾਂ ਲਈ ਕਿਹੜੀਆਂ ਸਰਗਰਮੀਆਂ ਵੱਧ ਅਹਿਮੀਅਤ ਰੱਖਦੀਆਂ ਹਨ। ਇਸ ਸਰਵੇ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕਿ ਉਨ੍ਹਾਂ ਵਿਸ਼ੇਸ਼ ਤਰੀਕਿਆਂ ਬਾਰੇ ਸੋਚੋ ਜਿਸ ਨਾਲ ਅਸੀਂ ਨਵੀਂਆਂ ਸੋਚਾਂ ਅਤੇ ਤਰੀਕੇ ਅਪਣਾਅ ਸਕੀਏ ਜੋ ਅਸੀਂ ਆਪਣੀਆਂ ਇਮਾਰਤਾਂ ਨੂੰ ਗਰਮ ਅਤੇ ਠੰਠਾ ਕਰਨ ਲਈ ਵਰਤਦੇ ਹਾਂ, ਅਸੀਂ ਇਕ ਥਾਂ ਤੋਂ ਦੂਜੀ ਥਾਂ ਕਿੱਦਾਂ ਆਉਂਦੇ ਜਾਂਦੇ ਹਾਂ ਅਤੇ ਅਸੀਂ ਆਪਣਾ ਕੂੜਾ ਕਿਸ ਤਰ੍ਹਾਂ ਡਿਸਪੋਜ਼ ਕਰਦੇ ਹਾਂ। ਇਹ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਇੱਥੇ ਦਰਜ ਕੀਤੀਆਂ ਸਰਗਰਮੀਆਂ ਉਹ ਹਨ ਜਿਨ੍ਹਾਂ ਬਾਰੇ ਫਿਕਰ ਕਰਨ ਦੀ, ਇਕ ਸਥਾਨਕ ਸਰਕਾਰ ਵਜੋਂ, ਸਾਡੀ ਜੁੰਮੇਵਾਰੀ ਅਤੇ ਅਧਿਕਾਰ ਹੈ। ਵਿਗਿਆਨ ਸਾਨੂੰ ਦੱਸਦਾ ਹੈ ਕਿ ਛੇ ਬਿੱਗ ਮੂਵਜ਼ (ਵੱਡੇ ਕੰਮ) ਹਨ ਜੋ ਇਮਿਸ਼ਨਜ਼ ਨੂੰ ਘੱਟ ਕਰਨ ਲਈ ਸਥਾਨਕ ਸਰਕਾਰਾਂ ਸਾਹਮਣੇ ਰੱਖ ਸਕਦੀਆਂ ਹਨ; ਇਹ ਥੱਲੇ ਤਸਵੀਰ (ਗਰਾਫ) ਵਿੱਚ ਦਰਸਾਇਆ ਗਿਆ ਹੈ। ਇਸ ਸਰਵੇ ਦਾ ਹਰ ਇਕ ਸੈਕਸ਼ਨ ਉਨ੍ਹਾਂ ਤਕਨੀਕਾਂ ਬਾਰੇ ਹੋਰ ਡੂੰਘਾਈ ਵਿੱਚ ਜਾਂਦਾ ਹੈ ਜੋ ਅਸੀਂ ਸਥਾਨਕ ਸਰਕਾਰਾਂ ਵਜੋਂ ਬਿੱਗ ਮੂਵਜ਼ ਦੇ ਨਿਸ਼ਾਨਿਆਂ ’ਤੇ ਪਹੁੰਚਣ ਲਈ ਪਹਿਲ ਵਜੋਂ ਚੁਣ ਸਕਦੇ ਹਾਂ।